ਜ਼ਬੂਰਾਂ 141

ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ; ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।

Psalm 141:2 (UKJV) Let my prayer be set forth before you as incense; and the lifting up of my hands as the evening sacrifice.

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ; ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।

2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ; ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।

3ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ; ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।

4ਮੇਰਾ ਮਨ ਬਦੀ ਵੱਲ ਨਾ ਖਿੱਚੇ ਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ। ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ; ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.