1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ; ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।
2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ; ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।
3ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ; ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।
4ਮੇਰਾ ਮਨ ਬਦੀ ਵੱਲ ਨਾ ਖਿੱਚੇ ਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ। ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ; ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।
5ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ; ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ। ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ, ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।