ਜ਼ਬੂਰਾਂ 141

ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ; ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ। ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ, ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।

Psalm 141:5 (UKJV) Let the righteous strike me; it shall be a kindness: and let him reprove me; it shall be an excellent oil, which shall not break my head: for yet my prayer also shall be in their calamities.

3ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ; ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।

4ਮੇਰਾ ਮਨ ਬਦੀ ਵੱਲ ਨਾ ਖਿੱਚੇ ਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ। ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ; ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।

5ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ; ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ। ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ, ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।

6ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ, ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।

7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.