ਜ਼ਬੂਰਾਂ 141

ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ, ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।

Psalm 141:6 (UKJV) When their judges are overthrown in stony places, they shall hear my words; for they are sweet.

4ਮੇਰਾ ਮਨ ਬਦੀ ਵੱਲ ਨਾ ਖਿੱਚੇ ਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ। ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ; ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।

5ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ; ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ। ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ, ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।

6ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ, ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।

7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

8ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ, ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.