ਜ਼ਬੂਰਾਂ 141

ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ, ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।

Psalm 141:8 (UKJV) But mine eyes are unto you, O GOD the Lord: in you is my trust; leave not my soul destitute.

6ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ, ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।

7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

8ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ, ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।

9ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ, ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।

10ਦੁਸ਼ਟਾਂ ਨੂੰ ਆਪਣੇ ਜਾਲ ਵਿੱਚ ਫਸਣ ਦੇ, ਜਿਸ ਵੇਲੇ ਮੈਂ ਸੁਰੱਖਿਆ ਨਾਲ ਲੰਘ ਜਾਵਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.