ਜ਼ਬੂਰਾਂ 141

ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

Psalm 141:7 (UKJV) Our bones are scattered at the grave's mouth, as when one cuts and cleaves wood upon the earth.

5ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ; ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ। ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ, ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।

6ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ, ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।

7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।

8ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ, ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।

9ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ, ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.