10ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ; ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।
11ਉਹ ਤੇਰੇ ਰਾਜ ਦੀ ਮਹਿਮਾ ਬਾਰੇ ਅਤੇ ਤੇਰੀ ਸ਼ਕਤੀ ਬਾਰੇ ਦੱਸਦੇ ਹਨ
12ਤਾਂ ਜੋ ਸਾਰੇ ਲੋਕ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਅਤੇ ਤੇਰੇ ਰਾਜ ਦੇ ਸ਼ਾਨਦਾਰ ਪਰਤਾਪ ਬਾਰੇ ਜਾਣ ਸਕਣ।
13ਤੇਰਾ ਰਾਜ ਸਦਾ ਦਾ ਰਾਜ ਹੈ, ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ।
14ਯਾਹਵੇਹ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ ਅਤੇ ਝੁਕੇ ਹੋਏ ਸਾਰਿਆਂ ਨੂੰ ਉੱਚਾ ਚੁੱਕਦਾ ਹੈ।