ਜ਼ਬੂਰਾਂ 19

ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ, ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ; ਉਹ ਸ਼ਹਿਦ ਨਾਲੋਂ ਮਧੁਰ ਹਨ, ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।

Psalm 19:10 (UKJV) More to be desired are they than gold, yea, than much fine gold: sweeter also than honey and the honeycomb.

8ਯਾਹਵੇਹ ਦੇ ਹੁਕਮ ਸਹੀ ਹਨ ਜੋ ਦਿਲ ਨੂੰ ਆਨੰਦ ਦਿੰਦੇ ਹਨ। ਯਾਹਵੇਹ ਦੇ ਹੁਕਮ ਚਮਕਦਾਰ ਹਨ, ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।

9ਯਾਹਵੇਹ ਦਾ ਡਰ ਪਵਿੱਤਰ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ। ਯਾਹਵੇਹ ਦੇ ਫ਼ਰਮਾਨ ਪੱਕੇ ਹਨ, ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।

10ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ, ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ; ਉਹ ਸ਼ਹਿਦ ਨਾਲੋਂ ਮਧੁਰ ਹਨ, ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।

11ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ; ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।

12ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ? ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.