10ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ, ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ; ਉਹ ਸ਼ਹਿਦ ਨਾਲੋਂ ਮਧੁਰ ਹਨ, ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।
11ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ; ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।
12ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ? ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।
13ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ; ਉਹ ਮੇਰੇ ਉੱਤੇ ਰਾਜ ਨਾ ਕਰ ਸਕਣ। ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ, ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ।
14ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ। ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ, ਤੇਰੇ ਲਈ ਪ੍ਰਸੰਨ ਹੋਵੋ।