6ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ; ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।
7ਯਾਹਵੇਹ ਦੀ ਬਿਵਸਥਾ ਸੰਪੂਰਨ ਹੈ, ਆਤਮਾ ਨੂੰ ਤਾਜ਼ਗੀ ਦਿੰਦੀ ਹੈ। ਯਾਹਵੇਹ ਦੇ ਨਿਯਮ ਭਰੋਸੇਯੋਗ ਹਨ, ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।
8ਯਾਹਵੇਹ ਦੇ ਹੁਕਮ ਸਹੀ ਹਨ ਜੋ ਦਿਲ ਨੂੰ ਆਨੰਦ ਦਿੰਦੇ ਹਨ। ਯਾਹਵੇਹ ਦੇ ਹੁਕਮ ਚਮਕਦਾਰ ਹਨ, ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।
9ਯਾਹਵੇਹ ਦਾ ਡਰ ਪਵਿੱਤਰ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ। ਯਾਹਵੇਹ ਦੇ ਫ਼ਰਮਾਨ ਪੱਕੇ ਹਨ, ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।
10ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ, ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ; ਉਹ ਸ਼ਹਿਦ ਨਾਲੋਂ ਮਧੁਰ ਹਨ, ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।