ਜ਼ਬੂਰਾਂ 19

ਯਾਹਵੇਹ ਦੀ ਬਿਵਸਥਾ ਸੰਪੂਰਨ ਹੈ, ਆਤਮਾ ਨੂੰ ਤਾਜ਼ਗੀ ਦਿੰਦੀ ਹੈ। ਯਾਹਵੇਹ ਦੇ ਨਿਯਮ ਭਰੋਸੇਯੋਗ ਹਨ, ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।

Psalm 19:7 (UKJV) The law of the LORD is perfect, converting the soul: the testimony of the LORD is sure, making wise the simple.

5ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।

6ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ; ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।

7ਯਾਹਵੇਹ ਦੀ ਬਿਵਸਥਾ ਸੰਪੂਰਨ ਹੈ, ਆਤਮਾ ਨੂੰ ਤਾਜ਼ਗੀ ਦਿੰਦੀ ਹੈ। ਯਾਹਵੇਹ ਦੇ ਨਿਯਮ ਭਰੋਸੇਯੋਗ ਹਨ, ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।

8ਯਾਹਵੇਹ ਦੇ ਹੁਕਮ ਸਹੀ ਹਨ ਜੋ ਦਿਲ ਨੂੰ ਆਨੰਦ ਦਿੰਦੇ ਹਨ। ਯਾਹਵੇਹ ਦੇ ਹੁਕਮ ਚਮਕਦਾਰ ਹਨ, ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।

9ਯਾਹਵੇਹ ਦਾ ਡਰ ਪਵਿੱਤਰ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ। ਯਾਹਵੇਹ ਦੇ ਫ਼ਰਮਾਨ ਪੱਕੇ ਹਨ, ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.