ਜ਼ਬੂਰਾਂ 19

ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ; ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।

Psalm 19:6 (UKJV) His going forth is from the end of the heaven, and his circuit unto the ends of it: and there is nothing hid from the heat thereof.

4ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ, ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ। ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।

5ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।

6ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ; ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।

7ਯਾਹਵੇਹ ਦੀ ਬਿਵਸਥਾ ਸੰਪੂਰਨ ਹੈ, ਆਤਮਾ ਨੂੰ ਤਾਜ਼ਗੀ ਦਿੰਦੀ ਹੈ। ਯਾਹਵੇਹ ਦੇ ਨਿਯਮ ਭਰੋਸੇਯੋਗ ਹਨ, ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।

8ਯਾਹਵੇਹ ਦੇ ਹੁਕਮ ਸਹੀ ਹਨ ਜੋ ਦਿਲ ਨੂੰ ਆਨੰਦ ਦਿੰਦੇ ਹਨ। ਯਾਹਵੇਹ ਦੇ ਹੁਕਮ ਚਮਕਦਾਰ ਹਨ, ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.