2ਦਿਨੋ ਦਿਨ ਉਹ ਬੋਲੀ ਬੋਲਦੇ ਹਨ; ਰਾਤ, ਰਾਤ ਨੂੰ ਉਹ ਗਿਆਨ ਪ੍ਰਗਟ ਕਰਦੀ ਹੈ।
3ਉਹਨਾਂ ਦੀ ਨਾ ਕੋਈ ਬੋਲੀ, ਨਾ ਸ਼ਬਦ ਹਨ; ਨਾ ਉਹਨਾਂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ।
4ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ, ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ। ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।
5ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ, ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।
6ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ; ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।