1ਅਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਨਣ ਕਰਦੇ ਹਨ; ਅੰਬਰ ਉਸ ਦੇ ਹੱਥਾਂ ਦੇ ਕੰਮ ਬਾਰੇ ਦੱਸਦਾ ਹੈ।
2ਦਿਨੋ ਦਿਨ ਉਹ ਬੋਲੀ ਬੋਲਦੇ ਹਨ; ਰਾਤ, ਰਾਤ ਨੂੰ ਉਹ ਗਿਆਨ ਪ੍ਰਗਟ ਕਰਦੀ ਹੈ।
3ਉਹਨਾਂ ਦੀ ਨਾ ਕੋਈ ਬੋਲੀ, ਨਾ ਸ਼ਬਦ ਹਨ; ਨਾ ਉਹਨਾਂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ।
4ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ, ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ। ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।