1ਕੌਮਾਂ ਨੇ ਕਿਉਂ ਸਾਜ਼ਿਸ਼ਾਂ ਰਚੀਆਂ ਹਨ? ਅਤੇ ਲੋਕਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?
2ਧਰਤੀ ਦੇ ਰਾਜੇ ਉੱਠ ਖੜੇ ਹੋਏ ਹਨ, ਅਤੇ ਹਾਕਮ ਇੱਕਠੇ ਹੋ ਗਏ ਹਨ, ਯਾਹਵੇਹ ਦੇ ਵਿਰੁੱਧ ਅਤੇ ਉਸਦੇ ਮਸਹ ਕੀਤੇ ਹੋਏ ਲੋਕਾਂ ਦੇ ਵਿਰੁੱਧ ਅਤੇ ਆਖਦੇ ਹਨ,
3“ਆਓ, ਇਹਨਾਂ ਦੀਆਂ ਜੰਜੀਰਾਂ ਨੂੰ ਤੋੜ ਦੇਈਏ, ਅਤੇ ਇਹਨਾਂ ਦੇ ਸੰਗਲਾਂ ਨੂੰ ਲਾਹ ਸੁੱਟੀਏ।”
4ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ, ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।
5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,