ਜ਼ਬੂਰਾਂ 2

ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ, ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।

Psalm 2:4 (UKJV) He that sits in the heavens shall laugh: the LORD shall have them in derision.

2ਧਰਤੀ ਦੇ ਰਾਜੇ ਉੱਠ ਖੜੇ ਹੋਏ ਹਨ, ਅਤੇ ਹਾਕਮ ਇੱਕਠੇ ਹੋ ਗਏ ਹਨ, ਯਾਹਵੇਹ ਦੇ ਵਿਰੁੱਧ ਅਤੇ ਉਸਦੇ ਮਸਹ ਕੀਤੇ ਹੋਏ ਲੋਕਾਂ ਦੇ ਵਿਰੁੱਧ ਅਤੇ ਆਖਦੇ ਹਨ,

3“ਆਓ, ਇਹਨਾਂ ਦੀਆਂ ਜੰਜੀਰਾਂ ਨੂੰ ਤੋੜ ਦੇਈਏ, ਅਤੇ ਇਹਨਾਂ ਦੇ ਸੰਗਲਾਂ ਨੂੰ ਲਾਹ ਸੁੱਟੀਏ।”

4ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ, ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।

5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,

6“ਆਪਣੇ ਪਵਿੱਤਰ ਸੀਯੋਨ ਪਰਬਤ ਉੱਤੇ ਮੈਂ ਆਪਣੇ ਰਾਜੇ ਨੂੰ ਵਸਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.