4ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ, ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।
5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ, ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,
6“ਆਪਣੇ ਪਵਿੱਤਰ ਸੀਯੋਨ ਪਰਬਤ ਉੱਤੇ ਮੈਂ ਆਪਣੇ ਰਾਜੇ ਨੂੰ ਵਸਾਇਆ ਹੈ।”
7ਮੈਂ ਯਾਹਵੇਹ ਦਾ ਹੁਕਮ ਸੁਣਾਵਾਂਗਾ ਉਸ ਨੇ ਮੈਨੂੰ ਆਖਿਆ ਹੈ, “ਕਿ ਤੂੰ ਮੇਰਾ ਪੁੱਤਰ ਹੈ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।
8ਮੇਰੇ ਤੋਂ ਮੰਗੋ, ਤਾਂ ਮੈਂ ਕੌਮਾਂ ਤੇਰੀ ਮਿਰਾਸ ਲਈ, ਅਤੇ ਸਾਰੀ ਧਰਤੀ ਨੂੰ ਤੁਹਾਡੀ ਮਿਲਖ਼ ਕਰ ਦਿਆਂਗਾ।