ਜ਼ਬੂਰਾਂ 21

ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ; ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।

Psalm 21:5 (UKJV) His glory is great in your salvation: honour and majesty have you laid upon him.

3ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋ ਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।

4ਰਾਜੇ ਨੇ ਤੇਰੇ ਤੋਂ ਜੀਵਨ ਮੰਗਿਆ, ਅਤੇ ਤੂੰ ਉਸਨੂੰ ਦਿੱਤਾ ਸਗੋਂ ਸਦਾ ਅਤੇ ਸਦਾ ਦਾ ਜੀਵਨ ਦਿੱਤਾ ਹੈ।

5ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ; ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।

6ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨ ਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।

7ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ; ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ ਉਹ ਹਿੱਲੇਗਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.