ਜ਼ਬੂਰਾਂ 21

ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋ ਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।

Psalm 21:3 (UKJV) For you prevent him with the blessings of goodness: you set a crown of pure gold on his head.

1ਹੇ ਯਾਹਵੇਹ, ਰਾਜਾ ਤੇਰੀ ਤਾਕਤ ਵਿੱਚ ਖੁਸ਼ ਹੋਵੇਗਾ। ਤੇਰੀ ਜਿੱਤ ਵਿੱਚ ਉਸ ਦੀ ਖੁਸ਼ੀ ਕਿੰਨੀ ਵੱਡੀ ਹੈ!

2ਤੂੰ ਉਸ ਦੇ ਦਿਲ ਦੀ ਇੱਛਾ ਪੂਰੀ ਕਰ ਦਿੱਤੀ ਹੈ ਅਤੇ ਉਸ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਰੋਕਿਆ ਨਹੀਂ ਹੈ।

3ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋ ਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।

4ਰਾਜੇ ਨੇ ਤੇਰੇ ਤੋਂ ਜੀਵਨ ਮੰਗਿਆ, ਅਤੇ ਤੂੰ ਉਸਨੂੰ ਦਿੱਤਾ ਸਗੋਂ ਸਦਾ ਅਤੇ ਸਦਾ ਦਾ ਜੀਵਨ ਦਿੱਤਾ ਹੈ।

5ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ; ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.