ਜ਼ਬੂਰਾਂ 21

ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨ ਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।

Psalm 21:6 (UKJV) For you have made him most blessed for ever: you have made him exceeding glad with your countenance.

4ਰਾਜੇ ਨੇ ਤੇਰੇ ਤੋਂ ਜੀਵਨ ਮੰਗਿਆ, ਅਤੇ ਤੂੰ ਉਸਨੂੰ ਦਿੱਤਾ ਸਗੋਂ ਸਦਾ ਅਤੇ ਸਦਾ ਦਾ ਜੀਵਨ ਦਿੱਤਾ ਹੈ।

5ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ; ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।

6ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨ ਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।

7ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ; ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ ਉਹ ਹਿੱਲੇਗਾ ਨਹੀਂ।

8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.