6ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨ ਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।
7ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ; ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ ਉਹ ਹਿੱਲੇਗਾ ਨਹੀਂ।
8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।
9ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ, ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ। ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ, ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।
10ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।