ਜ਼ਬੂਰਾਂ 21

ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ, ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ। ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ, ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।

Psalm 21:9 (UKJV) You shall make them as a fiery oven in the time of yours anger: the LORD shall swallow them up in his wrath, and the fire shall devour them.

7ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ; ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ ਉਹ ਹਿੱਲੇਗਾ ਨਹੀਂ।

8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।

9ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ, ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ। ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ, ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।

10ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।

11ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨ ਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.