9ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ, ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ। ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ, ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।
10ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।
11ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨ ਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।
12ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।
13ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ; ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।