15ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।
16ਮੇਰੇ ਵੱਲ ਮੂੰਹ ਕਰ ਅਤੇ ਮੇਰੇ ਉੱਤੇ ਦਯਾ ਕਰ, ਕਿਉਂਕਿ ਮੈਂ ਇਕੱਲਾ ਅਤੇ ਦੁੱਖੀ ਹਾਂ।
17ਮੇਰੇ ਦਿਲ ਦੀਆਂ ਤਕਲੀਫਾਂ ਨੂੰ ਦੂਰ ਕਰ ਅਤੇ ਮੈਨੂੰ ਮੇਰੇ ਦੁੱਖ ਤੋਂ ਮੁਕਤ ਕਰ।
18ਮੇਰੀ ਬਿਪਤਾ ਅਤੇ ਮੇਰੇ ਦੁੱਖ ਨੂੰ ਵੇਖ ਅਤੇ ਮੇਰੇ ਸਾਰੇ ਪਾਪ ਮਾਫ਼ ਕਰ।
19ਵੇਖੋ, ਮੇਰੇ ਵੈਰੀ ਕਿੰਨੇ ਸਾਰੇ ਹਨ ਅਤੇ ਉਹ ਮੇਰੇ ਨਾਲ ਬਹੁਤ ਵੈਰ ਰੱਖਦੇ ਹਨ!