ਜ਼ਬੂਰਾਂ 25

ਮੇਰੀ ਬਿਪਤਾ ਅਤੇ ਮੇਰੇ ਦੁੱਖ ਨੂੰ ਵੇਖ ਅਤੇ ਮੇਰੇ ਸਾਰੇ ਪਾਪ ਮਾਫ਼ ਕਰ।

Psalm 25:18 (UKJV) Look upon mine affliction and my pain; and forgive all my sins.

16ਮੇਰੇ ਵੱਲ ਮੂੰਹ ਕਰ ਅਤੇ ਮੇਰੇ ਉੱਤੇ ਦਯਾ ਕਰ, ਕਿਉਂਕਿ ਮੈਂ ਇਕੱਲਾ ਅਤੇ ਦੁੱਖੀ ਹਾਂ।

17ਮੇਰੇ ਦਿਲ ਦੀਆਂ ਤਕਲੀਫਾਂ ਨੂੰ ਦੂਰ ਕਰ ਅਤੇ ਮੈਨੂੰ ਮੇਰੇ ਦੁੱਖ ਤੋਂ ਮੁਕਤ ਕਰ।

18ਮੇਰੀ ਬਿਪਤਾ ਅਤੇ ਮੇਰੇ ਦੁੱਖ ਨੂੰ ਵੇਖ ਅਤੇ ਮੇਰੇ ਸਾਰੇ ਪਾਪ ਮਾਫ਼ ਕਰ।

19ਵੇਖੋ, ਮੇਰੇ ਵੈਰੀ ਕਿੰਨੇ ਸਾਰੇ ਹਨ ਅਤੇ ਉਹ ਮੇਰੇ ਨਾਲ ਬਹੁਤ ਵੈਰ ਰੱਖਦੇ ਹਨ!

20ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ; ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.