ਜ਼ਬੂਰਾਂ 33

ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ; ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।

Psalm 33:5 (UKJV) He loves righteousness and judgment: the earth is full of the goodness of the LORD.

3ਉਸ ਲਈ ਇੱਕ ਨਵਾਂ ਗੀਤ ਗਾਓ; ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।

4ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ; ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।

5ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ; ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।

6ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ, ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।

7ਉਹ ਸਮੁੰਦਰ ਦੇ ਪਾਣੀਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਦਾ ਹੈ; ਉਹ ਡੂੰਘੇ ਸਮੁੰਦਰਾਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.