5ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ; ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।
6ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ, ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।
7ਉਹ ਸਮੁੰਦਰ ਦੇ ਪਾਣੀਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਦਾ ਹੈ; ਉਹ ਡੂੰਘੇ ਸਮੁੰਦਰਾਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ।
8ਹੇ ਸਾਰੀ ਧਰਤੀ ਯਾਹਵੇਹ ਤੋਂ ਡਰ; ਦੁਨੀਆਂ ਦੇ ਸਾਰੇ ਲੋਕ ਉਸ ਦਾ ਆਦਰ ਕਰਨ।
9ਕਿਉਂਕਿ ਜੋ ਉਸ ਨੇ ਬੋਲਿਆ, ਅਤੇ ਉਹ ਹੋ ਗਿਆ; ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ।