ਜ਼ਬੂਰਾਂ 33

ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ, ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।

Psalm 33:6 (UKJV) By the word of the LORD were the heavens made; and all the host of them by the breath of his mouth.

4ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ; ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।

5ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ; ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।

6ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ, ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।

7ਉਹ ਸਮੁੰਦਰ ਦੇ ਪਾਣੀਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਦਾ ਹੈ; ਉਹ ਡੂੰਘੇ ਸਮੁੰਦਰਾਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ।

8ਹੇ ਸਾਰੀ ਧਰਤੀ ਯਾਹਵੇਹ ਤੋਂ ਡਰ; ਦੁਨੀਆਂ ਦੇ ਸਾਰੇ ਲੋਕ ਉਸ ਦਾ ਆਦਰ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.