ਜ਼ਬੂਰਾਂ 37

ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨ ਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।

Psalm 37:1 (UKJV) Fret not yourself because of evildoers, neither be you envious against the workers of iniquity.

1ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨ ਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।

2ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ, ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।

3ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ; ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.