ਜ਼ਬੂਰਾਂ 37

ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ; ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।

Psalm 37:3 (UKJV) Trust in the LORD, and do good; so shall you dwell in the land, and verily you shall be fed.

1ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨ ਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।

2ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ, ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।

3ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ; ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।

4ਯਾਹਵੇਹ ਵਿੱਚ ਅਨੰਦ ਮਾਣੋ, ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।

5ਆਪਣੇ ਰਸਤੇ ਯਾਹਵੇਹ ਨੂੰ ਸੌਂਪ ਦਿਓ; ਉਸ ਉੱਤੇ ਭਰੋਸਾ ਰੱਖੋ ਅਤੇ ਉਹ ਪੂਰਿਆ ਕਰੇਗਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.