2ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ, ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।
3ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ; ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।
4ਯਾਹਵੇਹ ਵਿੱਚ ਅਨੰਦ ਮਾਣੋ, ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।
5ਆਪਣੇ ਰਸਤੇ ਯਾਹਵੇਹ ਨੂੰ ਸੌਂਪ ਦਿਓ; ਉਸ ਉੱਤੇ ਭਰੋਸਾ ਰੱਖੋ ਅਤੇ ਉਹ ਪੂਰਿਆ ਕਰੇਗਾ:
6ਉਹ ਤੇਰੇ ਧਰਮ ਨੂੰ ਸਵੇਰ ਵਾਂਗੂੰ ਚਮਕਾਏਗਾ, ਤੁਹਾਡੇ ਨਿਆਂ ਨੂੰ ਦੁਪਹਿਰ ਦੇ ਸੂਰਜ ਵਾਂਗੂੰ ਚਮਕਾਏਗਾ।