ਜ਼ਬੂਰਾਂ 37

ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ, ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।

Psalm 37:2 (UKJV) For they shall soon be cut down like the grass, and wither as the green herb.

1ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨ ਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।

2ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ, ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।

3ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ; ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।

4ਯਾਹਵੇਹ ਵਿੱਚ ਅਨੰਦ ਮਾਣੋ, ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.