3ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ; ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।
4ਗੁੱਸਾ ਕਰੋ ਪਰ ਪਾਪ ਨਾ ਕਰੋ, ਆਪਣੇ ਬਿਸਤਰੇ ਉੱਤੇ ਲੰਮੇ ਪਏ ਹੋਏ, ਆਪਣੇ ਮਨ ਵਿੱਚ ਸੋਚੋ ਅਤੇ ਸ਼ਾਤ ਰਹੋ।
5ਧਾਰਮਿਕਤਾ ਨਾਲ ਬਲੀ ਚੜ੍ਹਾ ਅਤੇ ਯਾਹਵੇਹ ਉੱਤੇ ਭਰੋਸਾ ਰੱਖ।
6ਬਥੇਰੇ ਜੋ ਇਹ ਆਖਦੇ ਹਨ, “ਕੌਣ ਹੈ ਜੋ ਸਾਨੂੰ ਚੰਗਾ ਸਮਾਂ ਵਿਖਾਏਗਾ?” ਹੇ ਯਾਹਵੇਹ, ਤੂੰ ਆਪਣੇ ਮੁੱਖ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾ।
7ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।