ਜ਼ਬੂਰਾਂ 50

ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਅਤੇ ਮੈਂ ਚੁੱਪ ਰਿਹਾ, ਤੁਸੀਂ ਸੋਚਿਆ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ। ਪਰ ਹੁਣ ਮੈਂ ਤੁਹਾਨੂੰ ਦੋਸ਼ੀ ਠਹਿਰਾਉਂਦਾ ਹਾਂ ਅਤੇ ਤੁਹਾਡੇ ਸਾਹਮਣੇ ਆਪਣੇ ਦੋਸ਼ ਰੱਖਦਾ ਹਾਂ।

Psalm 50:21 (UKJV) These things have you done, and I kept silence; you thought that I was altogether such an one as yourself: but I will reprove you, and set them in order before yours eyes.

19ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈ ਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।

20ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋ ਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।

21ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਅਤੇ ਮੈਂ ਚੁੱਪ ਰਿਹਾ, ਤੁਸੀਂ ਸੋਚਿਆ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ। ਪਰ ਹੁਣ ਮੈਂ ਤੁਹਾਨੂੰ ਦੋਸ਼ੀ ਠਹਿਰਾਉਂਦਾ ਹਾਂ ਅਤੇ ਤੁਹਾਡੇ ਸਾਹਮਣੇ ਆਪਣੇ ਦੋਸ਼ ਰੱਖਦਾ ਹਾਂ।

22“ਤੁਸੀਂ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹੋ, ਇਸ ਵੱਲ ਧਿਆਨ ਦਿਓ, ਨਹੀਂ ਤਾਂ ਮੈਂ ਤੁਹਾਡੇ ਟੁਕੜੇ-ਟੁਕੜੇ ਕਰ ਦਿਆਂਗਾ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ:

23ਜਿਹੜੇ ਧੰਨਵਾਦ ਦੀਆਂ ਭੇਟਾਂ ਚੜ੍ਹਾਉਂਦੇ ਹਨ, ਉਹ ਮੇਰਾ ਆਦਰ ਕਰਦੇ ਹਨ, ਅਤੇ ਮੈਂ ਨਿਰਦੋਸ਼ਾਂ ਨੂੰ ਆਪਣੀ ਮੁਕਤੀ ਦਿਖਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.