ਜ਼ਬੂਰਾਂ 50

ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋ ਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।

Psalm 50:20 (UKJV) You sit and speak against your brother; you slander yours own mother's son.

18ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ। ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।

19ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈ ਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।

20ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋ ਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।

21ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਅਤੇ ਮੈਂ ਚੁੱਪ ਰਿਹਾ, ਤੁਸੀਂ ਸੋਚਿਆ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ। ਪਰ ਹੁਣ ਮੈਂ ਤੁਹਾਨੂੰ ਦੋਸ਼ੀ ਠਹਿਰਾਉਂਦਾ ਹਾਂ ਅਤੇ ਤੁਹਾਡੇ ਸਾਹਮਣੇ ਆਪਣੇ ਦੋਸ਼ ਰੱਖਦਾ ਹਾਂ।

22“ਤੁਸੀਂ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹੋ, ਇਸ ਵੱਲ ਧਿਆਨ ਦਿਓ, ਨਹੀਂ ਤਾਂ ਮੈਂ ਤੁਹਾਡੇ ਟੁਕੜੇ-ਟੁਕੜੇ ਕਰ ਦਿਆਂਗਾ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.