ਜ਼ਬੂਰਾਂ 51

ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ ਟੁੱਟੇ ਅਤੇ ਕੁਚਲੇ ਹੋਏ ਮਨ ਨੂੰ, ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।

Psalm 51:17 (UKJV) The sacrifices of God are a broken spirit: a broken and a contrite heart, O God, you will not despise.

15ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।

16ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ; ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।

17ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ ਟੁੱਟੇ ਅਤੇ ਕੁਚਲੇ ਹੋਏ ਮਨ ਨੂੰ, ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।

18ਇਹ ਤੁਹਾਨੂੰ ਸੀਯੋਨ ਦੀ ਖੁਸ਼ਹਾਲੀ, ਯੇਰੂਸ਼ਲੇਮ ਸ਼ਹਿਰ ਦੀਆਂ ਕੰਧਾਂ ਬਣਾਉਣ ਲਈ ਖੁਸ਼ ਕਰੇ।

19ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਖੁਸ਼ ਹੋਵੇਗਾ, ਹੋਮ ਬਲੀ ਅਤੇ ਪੂਰੀ ਹੋਮ ਬਲੀ ਵਿੱਚ; ਫਿਰ ਤੇਰੀ ਜਗਵੇਦੀ ਉੱਤੇ ਬਲਦ ਭੇਂਟ ਕੀਤੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.