ਜ਼ਬੂਰਾਂ 51

ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ, ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।

Psalm 51:2 (UKJV) Wash me thoroughly from mine iniquity, and cleanse me from my sin.

1ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ, ਮੇਰੇ ਉੱਤੇ ਦਯਾ ਕਰ। ਆਪਣੀ ਰਹਿਮਦਿਲੀ ਦੇ ਅਨੁਸਾਰ, ਮੇਰੇ ਅਪਰਾਧ ਨੂੰ ਮਿਟਾ ਦੇ।

2ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ, ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।

3ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ। ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ।

4ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ, ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ, ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.