ਜ਼ਬੂਰਾਂ 51

ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ, ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ, ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।

Psalm 51:4 (UKJV) Against you, you only, have I sinned, and done this evil in your sight: that you might be justified when you speak, and be clear when you judge.

2ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ, ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।

3ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ। ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ।

4ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ, ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ, ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।

5ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ।

6ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ। ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.