ਜ਼ਬੂਰਾਂ 51

ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ। ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।

Psalm 51:6 (UKJV) Behold, you desire truth in the inward parts: and in the hidden part you shall make me to know wisdom.

4ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ, ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ, ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।

5ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ।

6ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ। ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।

7ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ; ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।

8ਮੈਨੂੰ ਆਨੰਦ ਅਤੇ ਖੁਸ਼ੀ ਸੁਣਾ; ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.