3ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ। ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ।
4ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ, ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ, ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।
5ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ।
6ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ। ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।
7ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ; ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।