ਜ਼ਬੂਰਾਂ 55

ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ ਸੰਗਤ ਦੇ ਨਾਲ ਆਨੰਦ ਮਾਣਿਆ ਸੀ, ਜਦੋਂ ਅਸੀਂ ਭਗਤਾਂ ਦੇ ਵਿਚਕਾਰ ਘੁੰਮ ਰਹੇ ਸੀ।

Psalm 55:14 (UKJV) We took sweet counsel together, and walked unto the house of God in company.

12ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ, ਮੈਂ ਇਸ ਨੂੰ ਸਹਿ ਸਕਦਾ ਹਾਂ; ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ, ਮੈਂ ਲੁਕ ਸਕਦਾ ਹਾਂ।

13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

14ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ ਸੰਗਤ ਦੇ ਨਾਲ ਆਨੰਦ ਮਾਣਿਆ ਸੀ, ਜਦੋਂ ਅਸੀਂ ਭਗਤਾਂ ਦੇ ਵਿਚਕਾਰ ਘੁੰਮ ਰਹੇ ਸੀ।

15ਮੌਤ ਮੇਰੇ ਦੁਸ਼ਮਣ ਉੱਤੇ ਅਚਾਨਕ ਆ ਪਵੇ; ਉਹ ਜਿਉਂਦੇ ਹੀ ਪਤਾਲ ਵਿੱਚ ਚਲੇ ਜਾਣ, ਕਿਉਂਕਿ ਬੁਰਿਆਈ ਉਹਨਾਂ ਵਿੱਚ ਵੱਸਦੀ ਹੈ।

16ਮੈਂ ਤਾਂ ਪਰਮੇਸ਼ਵਰ ਨੂੰ ਪੁਕਾਰਾਂਗਾ। ਅਤੇ ਯਾਹਵੇਹ ਮੈਨੂੰ ਬਚਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.