ਜ਼ਬੂਰਾਂ 55

ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

Psalm 55:13 (UKJV) But it was you, a man mine equal, my guide, and mine acquaintance.

11ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ; ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

12ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ, ਮੈਂ ਇਸ ਨੂੰ ਸਹਿ ਸਕਦਾ ਹਾਂ; ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ, ਮੈਂ ਲੁਕ ਸਕਦਾ ਹਾਂ।

13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

14ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ ਸੰਗਤ ਦੇ ਨਾਲ ਆਨੰਦ ਮਾਣਿਆ ਸੀ, ਜਦੋਂ ਅਸੀਂ ਭਗਤਾਂ ਦੇ ਵਿਚਕਾਰ ਘੁੰਮ ਰਹੇ ਸੀ।

15ਮੌਤ ਮੇਰੇ ਦੁਸ਼ਮਣ ਉੱਤੇ ਅਚਾਨਕ ਆ ਪਵੇ; ਉਹ ਜਿਉਂਦੇ ਹੀ ਪਤਾਲ ਵਿੱਚ ਚਲੇ ਜਾਣ, ਕਿਉਂਕਿ ਬੁਰਿਆਈ ਉਹਨਾਂ ਵਿੱਚ ਵੱਸਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.