ਜ਼ਬੂਰਾਂ 55

ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ; ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

Psalm 55:11 (UKJV) Wickedness is in the midst thereof: deceit and guile depart not from her streets.

9ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ, ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।

10ਦਿਨ ਅਤੇ ਰਾਤ ਉਹ ਇਸ ਦੀਆਂ ਕੰਧਾਂ ਉੱਤੇ ਘੁੰਮਦੇ ਹਨ; ਬੁਰਾਈ ਅਤੇ ਸ਼ਰਾਰਤ ਇਸ ਦੇ ਅੰਦਰ ਹੈ।

11ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ; ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

12ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ, ਮੈਂ ਇਸ ਨੂੰ ਸਹਿ ਸਕਦਾ ਹਾਂ; ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ, ਮੈਂ ਲੁਕ ਸਕਦਾ ਹਾਂ।

13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.