ਜ਼ਬੂਰਾਂ 55

ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ, ਮੈਂ ਇਸ ਨੂੰ ਸਹਿ ਸਕਦਾ ਹਾਂ; ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ, ਮੈਂ ਲੁਕ ਸਕਦਾ ਹਾਂ।

Psalm 55:12 (UKJV) For it was not an enemy that reproached me; then I could have borne it: neither was it he that hated me that did magnify himself against me; then I would have hid myself from him:

10ਦਿਨ ਅਤੇ ਰਾਤ ਉਹ ਇਸ ਦੀਆਂ ਕੰਧਾਂ ਉੱਤੇ ਘੁੰਮਦੇ ਹਨ; ਬੁਰਾਈ ਅਤੇ ਸ਼ਰਾਰਤ ਇਸ ਦੇ ਅੰਦਰ ਹੈ।

11ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ; ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

12ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ, ਮੈਂ ਇਸ ਨੂੰ ਸਹਿ ਸਕਦਾ ਹਾਂ; ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ, ਮੈਂ ਲੁਕ ਸਕਦਾ ਹਾਂ।

13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,

14ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ ਸੰਗਤ ਦੇ ਨਾਲ ਆਨੰਦ ਮਾਣਿਆ ਸੀ, ਜਦੋਂ ਅਸੀਂ ਭਗਤਾਂ ਦੇ ਵਿਚਕਾਰ ਘੁੰਮ ਰਹੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.