13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ, ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,
14ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ ਸੰਗਤ ਦੇ ਨਾਲ ਆਨੰਦ ਮਾਣਿਆ ਸੀ, ਜਦੋਂ ਅਸੀਂ ਭਗਤਾਂ ਦੇ ਵਿਚਕਾਰ ਘੁੰਮ ਰਹੇ ਸੀ।
15ਮੌਤ ਮੇਰੇ ਦੁਸ਼ਮਣ ਉੱਤੇ ਅਚਾਨਕ ਆ ਪਵੇ; ਉਹ ਜਿਉਂਦੇ ਹੀ ਪਤਾਲ ਵਿੱਚ ਚਲੇ ਜਾਣ, ਕਿਉਂਕਿ ਬੁਰਿਆਈ ਉਹਨਾਂ ਵਿੱਚ ਵੱਸਦੀ ਹੈ।
16ਮੈਂ ਤਾਂ ਪਰਮੇਸ਼ਵਰ ਨੂੰ ਪੁਕਾਰਾਂਗਾ। ਅਤੇ ਯਾਹਵੇਹ ਮੈਨੂੰ ਬਚਾਉਂਦਾ ਹੈ।
17ਸ਼ਾਮ, ਸਵੇਰ ਅਤੇ ਦੁਪਹਿਰ ਮੈਂ ਬਿਪਤਾ ਵਿੱਚ ਪੁਕਾਰਦਾ ਹਾਂ, ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।