5ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ; ਘਬਰਾਹਟ ਨੇ ਮੈਨੂੰ ਘੇਰਾ ਪਾ ਲਿਆ ਹੈ।
6ਮੈਂ ਕਿਹਾ, “ਕਾਸ਼, ਮੇਰੇ ਕੋਲ ਕਬੂਤਰ ਵਰਗੇ ਖੰਭ ਹੁੰਦੇ! ਤਾਂ ਜੋ ਮੈਂ ਉੱਡ ਜਾਂਦਾ ਅਤੇ ਆਰਾਮ ਕਰਦਾ।
7ਮੈਂ ਦੂਰ ਭੱਜ ਜਾਂਦਾ ਅਤੇ ਉਜਾੜ ਵਿੱਚ ਵਾਸ ਕਰਦਾ;
8ਮੈਂ ਝੱਟ ਆਪਣੇ ਪਨਾਹ ਦੇ ਸਥਾਨ ਵੱਲ ਜਾਵਾਂਗਾ, ਹਨੇਰੀ ਅਤੇ ਤੂਫ਼ਾਨ ਤੋਂ ਦੂਰ।”
9ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ, ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।