1ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਮਿਹਰ ਕਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ। ਜਦ ਤੱਕ ਬਿਪਤਾ ਨਾ ਲੰਘ ਜਾਵੇ ਮੈਂ ਤੇਰੇ ਖੰਭਾਂ ਦੇ ਸਾਯੇ ਵਿੱਚ ਪਨਾਹ ਲਵਾਂਗਾ।
2ਮੈਂ ਅੱਤ ਮਹਾਨ ਪਰਮੇਸ਼ਵਰ ਨੂੰ ਪੁਕਾਰਦਾ ਹਾਂ, ਉਸ ਪਰਮੇਸ਼ਵਰ ਨੂੰ ਜੋ ਮੈਨੂੰ ਸਹੀ ਠਹਿਰਾਉਂਦਾ ਹੈ।
3ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ, ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ, ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।
4ਮੈਂ ਸ਼ੇਰਾਂ ਨਾਲ ਘਿਰਿਆ ਹਾਂ; ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ। ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ, ਜਦ ਕਿ ਜੀਭਾਂ ਤਲਵਾਰ ਸਮਾਨ ਹਨ।