ਜ਼ਬੂਰਾਂ 57

ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਮਿਹਰ ਕਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ। ਜਦ ਤੱਕ ਬਿਪਤਾ ਨਾ ਲੰਘ ਜਾਵੇ ਮੈਂ ਤੇਰੇ ਖੰਭਾਂ ਦੇ ਸਾਯੇ ਵਿੱਚ ਪਨਾਹ ਲਵਾਂਗਾ।

Psalm 57:1 (UKJV) Be merciful unto me, O God, be merciful unto me: for my soul trusts in you: yea, in the shadow of your wings will I make my refuge, until these calamities pass over.

1ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਮਿਹਰ ਕਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ। ਜਦ ਤੱਕ ਬਿਪਤਾ ਨਾ ਲੰਘ ਜਾਵੇ ਮੈਂ ਤੇਰੇ ਖੰਭਾਂ ਦੇ ਸਾਯੇ ਵਿੱਚ ਪਨਾਹ ਲਵਾਂਗਾ।

2ਮੈਂ ਅੱਤ ਮਹਾਨ ਪਰਮੇਸ਼ਵਰ ਨੂੰ ਪੁਕਾਰਦਾ ਹਾਂ, ਉਸ ਪਰਮੇਸ਼ਵਰ ਨੂੰ ਜੋ ਮੈਨੂੰ ਸਹੀ ਠਹਿਰਾਉਂਦਾ ਹੈ।

3ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ, ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ, ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.