ਜ਼ਬੂਰਾਂ 57

ਮੈਂ ਸ਼ੇਰਾਂ ਨਾਲ ਘਿਰਿਆ ਹਾਂ; ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ। ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ, ਜਦ ਕਿ ਜੀਭਾਂ ਤਲਵਾਰ ਸਮਾਨ ਹਨ।

Psalm 57:4 (UKJV) My soul is among lions: and I lie even among them that are set on fire, even the sons of men, whose teeth are spears and arrows, and their tongue a sharp sword.

2ਮੈਂ ਅੱਤ ਮਹਾਨ ਪਰਮੇਸ਼ਵਰ ਨੂੰ ਪੁਕਾਰਦਾ ਹਾਂ, ਉਸ ਪਰਮੇਸ਼ਵਰ ਨੂੰ ਜੋ ਮੈਨੂੰ ਸਹੀ ਠਹਿਰਾਉਂਦਾ ਹੈ।

3ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ, ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ, ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।

4ਮੈਂ ਸ਼ੇਰਾਂ ਨਾਲ ਘਿਰਿਆ ਹਾਂ; ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ। ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ, ਜਦ ਕਿ ਜੀਭਾਂ ਤਲਵਾਰ ਸਮਾਨ ਹਨ।

5ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ; ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

6ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ। ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆ ਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.