3ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ, ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ, ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।
4ਮੈਂ ਸ਼ੇਰਾਂ ਨਾਲ ਘਿਰਿਆ ਹਾਂ; ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ। ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ, ਜਦ ਕਿ ਜੀਭਾਂ ਤਲਵਾਰ ਸਮਾਨ ਹਨ।
5ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ; ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।
6ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ। ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆ ਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।
7ਹੇ ਪਰਮੇਸ਼ਵਰ, ਮੇਰਾ ਦਿਲ ਕਾਇਮ ਹੈ, ਮੇਰਾ ਦਿਲ ਸਥਿਰ ਹੈ; ਮੈਂ ਗਾਵਾਂਗਾ ਅਤੇ ਉਸਤਤ ਕਰਾਂਗਾ।